
ਹੋਮਿਉਪੈਥਿਕ ਕੇਸ ਲੈਣ ਵੇਲੇ ਮਰੀਜ਼ ਦੇ ਮਾਨਸਿਕ ਲੱਛਣਾਂ ਦੀ ਮਹੱਤਤਾ।
ਜਦੋਂ ਵੀ ਕਿਸੇ ਵਿਅਕਤੀ ਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਮਰੀਜ਼ ਦੀ ਬਿਮਾਰੀ ਦਾ ਪ੍ਰੀਖਣ ਕੀਤਾ ਜਾ ਸਕੇ। ਲੈਬੋਰੇਟੋਰੀ ਟੈਸਟ ਡਾਇਗਨੌਜਿਜ ਕਰਨ ਵਿੱਚ ਮਦਦਗਾਰ ਹੁੰਦੇ ਹਨ। ਪਰੰਤੂ ਜਦੋਂ ਮਰੀਜ਼ ਦੇ ਸਾਰੇ ਟੈਸਟ ਠੀਕ ਹੁੰਦਿਆਂ ਵੀ ਮਰੀਜ਼ ਡਾਕਟਰ ਨੂੰ ਕਹੇ ਕਿ ਮੇਰੇ ਸਾਰੇ ਟੈਸਟ ਠੀਕ ਹਨ, ਪਰ ਮੈਂ ਤਾਂ ਠੀਕ ਨਹੀਂ। ਅਜਿਹੇ ਹਾਲਾਤ ਵਿੱਚ ਤੁਹਾਨੂੰ ਉਸ ਵਿਅਕਤੀ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਵੇਖਣਾ ਪਵੇਗਾ ਅਤੇ ਹੋਮਿਉਪੈਥਿਕ ਕੇਸ ਲੈਣ ਵੇਲੇ ਇੱਕ ਹੋਮਿਓਪੈਥ ਨੂੰ ਮਰੀਜ਼ ਦੀ ਬਿਮਾਰੀ ਦੇ ਚੱਲਦਿਆਂ ਉਸ ਦੀ ਮਾਨਸਿਕ ਸਥਿਤੀ ਤੇ ਪਏ ਪ੍ਰਭਾਵ ਦਾ ਵੀ ਵਿਸ਼ਲੇਸ਼ਣ ਕਰਨਾ ਪਵੇਗਾ। ਹਰ ਇੱਕ ਵਿਅਕਤੀ ਇੱਕ ਦੂਜੇ ਤੋਂ ਵੱਖਰਾ ਹੁੰਦਾ ਹੈ ਅਤੇ ਉਸ ਦੀ ਇਸ ਵੱਖਰੀ ਹੋਂਦ ਨੂੰ ਪਛਾਣਨ ਲਈ ਬਿਮਾਰੀ ਕਾਰਨ ਉਸ ਦੇ ਸੁਭਾਅ, ਰਵੱਈਏ, ਕੰਮ ਦੀਆਂ ਪਰੇਸ਼ਾਨੀਆਂ ਕਾਰਨ ਅਤੇ ਰਿਸ਼ਤਿਆਂ ਨੂੰ ਸਮਝਣ ਅਤੇ ਨਿਭਾਉਣ ਵਿੱਚ ਆਏ ਬਦਲਾਵਾਂ ਨੂੰ ਸਵਾਲ ਜਵਾਬ ਦੇ ਰਾਹੀਂ ਉਲੀਕਿਆ ਜਾਂਦਾ ਹੈ। ਬਿਮਾਰੀ ਦੋਰਾਨ ਬਿਮਾਰ ਵਿਅਕਤੀ ਉਸ ਦੇ ਅੰਦਰ ਲੁਕਿਆ ਹੁੰਦਾ ਹੈ ਅਤੇ ਲੋੜ ਉਸ ਅੰਦਰਲੇ ਬਿਮਾਰ ਨੂੰ ਪਛਾਨਣ ਦੀ ਹੈ ਅਤੇ ਉਸ ਤੱਕ ਪਹੁੰਚਣ ਲਈ ਇੱਕ ਹੋਮਿਓਪੈਥ ਨੂੰ ਮਾਨਸਿਕ ਲੱਛਣਾਂ ਦੀ ਪਰਖ ਕਰਨ ਵਿੱਚ ਮੁਹਾਰਤ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਨਾਲ ਇੱਕ ਹੋਮਿਓਪੈਥ ਨੂੰ ਮਰੀਜ਼ ਦੇ ਸਰੀਰ ਦੇ ਹਾਵ ਭਾਵ ਅਤੇ ਗੱਲ ਕਰਦਿਆਂ ਚੇਹਰੇ ਉੱਤੇ ਆਏ ਬਦਲਾਵਾਂ ਨੂੰ ਸਮਝਣ ਅਤੇ ਡੀਕੋਡ ਕਰਨ ਦੀ ਕਾਬਲੀਅਤ ਹੋਣੀ ਜ਼ਰੂਰੀ ਹੈ। ਉਪਰੋਕਤ ਜਾਣਕਾਰੀ ਇਕੱਤਰ ਕਰਨ ਉਪਰੰਤ ਇੱਕ ਪੇਸ਼ੇਵਰ ਹੋਮਿਓਪੈਥ ਇੱਕ ਦਵਾਈ ਦੀ ਚੋਣ ਕਰਦਾ ਹੈ ਜਿਸ ਨੂੰ ਕਾਨਸਟੀਚਿਉਸਨਲ ਦਵਾਈ ਆਖਦੇ ਹਨ ਜਿਸਦੇ ਦੇਣ ਨਾਲ ਮਰੀਜ਼ ਨੂੰ ਉਸ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਹੋਮਿਓਪੈਥ ਆਰ ਐਸ਼ ਸੈਣੀ ਪਿਛਲੇ 50 ਸਾਲਾਂ ਤੋਂ ਪ੍ਰੈਕਟਿਸ ਵਿੱਚ ਹਨ ਅਤੇ ਹਰ ਕੇਸ ਨੂੰ ਡੂੰਘਾਈ ਨਾਲ ਪਰਖਣ ਉਪਰੰਤ ਦਵਾਈ ਦੀ ਚੋਣ ਕਰਦੇ ਹਨ।
#homeopathy #mentalsymptoms #constitutionalremedy #sainihomeopath
Research paper pages
Research Papers | Homeopathy & Philosophy
Author: Dr. R. S. Saini
This paper was originally presented by Dr. R. S. Saini at the 9th International Alternative Medicine Conference held in Kolkata (formerly Calcutta), India, on 1 December 2001.


